ਚੇਲਸੀ ਪਾਰਕ

ਚੇਲਸੀ ਪਾਰਕ

55 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਆਤਨ-ਨਿਰਭਰਤਾ ਨਾਲ ਰਹਿਣ ਲਈ ਸਹਾਇਤਾ ਦੀ ਲੋੜ ਹੋ ਸਕਦੀ ਹੈ। ਸਾਡੀ ਚੇਲਸੀ ਪਾਰਕ ਸਹਾਇਕ ਬਜ਼ੁਰਗ ਸਹੂਲਤ ‘ਤੇ ਟੀਮ 24-ਘੰਟੇ ਐਮਰਜੈਂਸੀ ਜਵਾਬ ਪ੍ਰਣਾਲੀ ਨਾਲ ਸਾਡੇ ਨਿਵਾਸੀਆਂ ਦੀ ਸੁਰੱਖਿਆ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਦੀ ਹੈ ਅਤੇ ਰੋਜ਼ਾਨਾ ਦੋ ਖਾਣੇ, ਹਫਤਾਵਾਰੀ ਹਾਊਸਕੀਪਿੰਗ, ਧੋਬੀ ਖਾਣਾ ਸੇਵਾ ਅਤੇ ਸਮਾਜਿਕ ਗਤੀਵਿਧੀਆਂ ਜਿਵੇਂ ਕਿ ਬਾਰਬਿਕਯੂ, ਬੱਸ ਯਾਤਰਾਵਾਂ ਅਤੇ ਕਸਰਤ ਦੇ ਸੈਸ਼ਨ ਪ੍ਰਦਾਨ ਕਰਦੀ ਹੈ।

ਚੇਲਸੀ ਪਾਰਕ ਬਜ਼ੁਰਗਾਂ ਦਾ ਇੱਕ ਪੰਜ-ਮੰਜ਼ਲਾ ਹਾਊਸਿੰਗ ਕੰਪਲੈਕਸ ਹੈ ਜੋ 2007 ਵਿੱਚ ਬਣਾਇਆ ਗਿਆ ਸੀ, ਜੋ ਬਜ਼ੁਰਗਾਂ ਲਈ ਨਿੱਜੀ, ਚੰਗੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ, ਆਰਾਮਦਾਇਕ ਅਤੇ ਕਿਫਾਇਤੀ ਰਹਿਣ-ਸਹਿਣ ਦੀ ਪੇਸ਼ਕਸ਼ ਕਰਦਾ ਹੈ। ਕਾਮਰਸ਼ਿਅਲ ਡਰਾਈਵ, ਪਾਰਕਾਂ ਅਤੇ ਮਨੋਰੰਜਨ ਸਹੂਲਤਾਂ, ਖਰੀਦਦਾਰੀ ਅਤੇ ਜਨਤਕ ਆਵਾਜਾਈ ਦੇ ਨੇੜੇ ਸਥਿਤ, ਇਹ ਨਿਵਾਸੀਆਂ ਲਈ ਇੱਕ ਬਹੁਤ ਹੀ ਪਹੁੰਚਯੋਗ ਅਤੇ ਰਹਿਣ ਯੋਗ ਕਮਿਊਨਿਟੀ ਪ੍ਰਦਾਨ ਕਰਦਾ ਹੈ।

ਚੇਲਸੀ ਪਾਰਕ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਜਾਉ: www.chelseaparkbc.ca ਜਾਂ ਸਾਡਾ ਬਰੋਸ਼ਰ ਡਾਊਨਲੋਡ ਕਰੋ

ਨਿੱਜੀ ਟੂਰ ਬੁੱਕ ਕਰਨ ਲਈ Norma ਨਾਲ ਈਮੇਲ ਰਾਹੀਂ, ਜਾਂ 604.789.7132 ਜਾਂ 604.868.5500 ‘ਤੇ ਕਾਲ ਕਰਕੇ ਸੰਪਰਕ ਕਰੋ।

 


  • Location: ਵੈਨਕੂਵਰ
  • Housing Type: ਸਬਸਿਡੀ ਤੋਂ ਬਗੈਰ
  • Residence Type: 55+ ਉਮਰ ਦੇ ਬਜ਼ੁਰਗਾਂ ਲਈ ਸਮਰਥਨ ਵਾਲੀ ਰਿਹਾਇਸ਼
  • Pets: ਸਵੀਕਾਰ ਨਹੀਂ ਕੀਤਾ ਗਿਆ
  • Smoking: ਨਹੀਂ
  • Accessibility: ਗਤੀਸ਼ੀਲਤਾ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ
  • Special Housing Program: ਹਾਂ