ਨਿਊ ਚੇਲਸੀ ਸੋਸਾਇਟੀ ਦੇ ਕੋਵਿਡ-19 ਅੱਪਡੇਟ

ਹੋਰ ਜਾਣੋ
Close Announcement Close Announcement

Text Size:

ਸਾਡੇ ਬਾਰੇ

ਨਿਊ ਚੇਲਸੀ ਸੋਸਾਇਟੀ ਵਿਖੇ ਅਸੀਂ 1952 ਤੋਂ ਲੋਅਰ ਮੇਨਲੈਂਡ ਵਿੱਚ ਦਿਲੋਂ ਕਿਫਾਇਤੀ ਰਿਹਾਇਸ਼ ਪ੍ਰਦਾਨ ਕਰ ਰਹੇ ਹਾਂ।

ਦਿਲੋਂ ਰਿਹਾਇਸ਼

ਅਸੀਂ ਆਪਣੇ ਨਿਵਾਸੀਆਂ ਨੂੰ ਰਹਿਣ ਲਈ ਜਗ੍ਹਾ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਪ੍ਰਦਾਨ ਕਰਨ ਦੀ ਇੱਛਾ ਰੱਖਦੇ ਹਾਂ। ਅਸੀਂ ਉਹਨਾਂ ਨੂੰ ਇੱਕ ਘਰ ਅਤੇ ਇੱਕ ਕਮਿਊਨਿਟੀ ਪ੍ਰਦਾਨ ਕਰਨਾ ਚਾਹੁੰਦੇ ਹਾਂ।

ਦ੍ਰਿਸ਼ਟੀਕੋਣ

ਹਮਦਰਦ ਕਮਿਊਨਿਟੀ ਵਿੱਚ ਹਰੇਕ ਲਈ ਇੱਕ ਘਰ

ਮਿਸ਼ਨ

ਸਾਬਕਾ ਸੈਨਿਕਾਂ ਦਾ ਸਮਰਥਨ ਕਰਨ ਦੀ ਸਾਡੀ ਵਿਰਾਸਤ ‘ਤੇ ਨਿਰਮਾਣ ਕਰਦੇ ਹੋਏ, ਨਿਊ ਚੇਲਸੀ ਸੋਸਾਇਟੀ ਸਾਡੇ ਨਿਵਾਸੀਆਂ ਨੂੰ ਸਾਡੇ ਕਮਿਊਨਿਟੀ ਵਿੱਚ ਉਹਨਾਂ ਦੀ ਪੂਰੀ ਜ਼ਿੰਦਗੀ ਜੀਉਣ ਵਿੱਚ ਮਦਦ ਕਰਨ ਲਈ ਸਹਾਇਤਾ ਦੇ ਨਾਲ ਸੁਰੱਖਿਅਤ, ਮਹਿਫੂਜ਼, ਅਤੇ ਕਿਫਾਇਤੀ ਘਰ ਪ੍ਰਦਾਨ ਕਰਦੀ ਹੈ।

ਅਸੀਂ ਇਹ ਨਿਮਨ ਰਾਹੀਂ ਕਰਦੇ ਹਾਂ:

  • ਉਹਨਾਂ ਸਾਰੇ ਲੋਕਾਂ ਲਈ ਘਰ ਪ੍ਰਦਾਨ ਕਰਨਾ ਜੋ ਢੁੱਕਵੇਂ ਕਿਫਾਇਤੀ ਘਰ ਲੱਭਣ ਲਈ ਸੰਘਰਸ਼ ਕਰ ਰਹੇ ਹਨ।
  • ਨਿਵਾਸੀਆਂ ਨੂੰ ਸਮਝਣਾ, ਸਹੂਲਤ ਦੇਣਾ, ਅਤੇ ਸਹਾਇਤਾ ਏਜੰਸੀਆਂ ਨਾਲ ਜੋੜਨਾ, ਜਦਕਿ ਸਫਲ ਕਿਰਾਏਦਾਰਾਂ ਦੇ ਸਮਰਥਨ ਲਈ ਪ੍ਰੋਗਰਾਮਾਂ ਦਾ ਵਿਕਾਸ ਵੀ ਕਰਨਾ।
  • ਕਮਿਊਨਿਟੀ ਬਿਲਡਿੰਗ ਪਹਿਲਕਦਮੀਆਂ ਅਤੇ ਗਤੀਵਿਧੀਆਂ ਦਾ ਵਿਕਾਸ ਕਰਨਾ ਜੋ ਨਿਵਾਸੀਆਂ ਨੂੰ ਉਹਨਾਂ ਦੀ ਬਰਾਦਰੀ ਵਿੱਚ ਸ਼ਮੂਲੀਅਤ ਦੇ ਭਰਪੂਰ ਮੌਕੇ ਪ੍ਰਦਾਨ ਕਰਦੇ ਹਨ।

ਅਸੀਂ ਇੱਕ ਅਜਿਹੀ ਸੰਸਥਾ ਹਾਂ ਜੋ ਇੱਕ ਦੇਖਭਾਲ ਕਰਨ ਵਾਲੇ ਅਤੇ ਸੰਮਲਿਤ ਕਮਿਊਨਿਟੀ ਨੂੰ ਬਣਾਉਣ ਲਈ ਲੋਕਾਂ ਦੀ ਪਹਿਲੀ ਪਹੁੰਚ ਨੂੰ ਤਰਜੀਹ ਦਿੰਦੀ ਹੈ।

ਹਮਦਰਦੀ & ਆਦਰ

  • ਅਸੀਂ ਆਪਣੀ ਬਰਾਦਰੀ ਵਿੱਚ ਦਿਆਲੂ, ਖੁੱਲ੍ਹੇ ਅਤੇ ਸਾਰਿਆਂ ਲਈ ਪਹੁੰਚਯੋਗ ਹਾਂ। ਅਸੀਂ ਮਤਭੇਦਾਂ ਦਾ ਸੁਆਗਤ ਅਤੇ ਸਵੀਕਾਰ ਕਰਦੇ ਹਾਂ ਅਤੇ ਸੁਰੱਖਿਅਤ ਅਤੇ ਸੰਮਲਿਤ ਸਥਾਨਾਂ ਨੂੰ ਬਣਾਉਣ ਲਈ ਮੁਸਕਰਾਹਟ ਅਤੇ ਚੰਗੇ ਦਿਲ ਨਾਲ ਸਾਡੇ ਕੰਮ ਤੱਕ ਪਹੁੰਚ ਕਰਦੇ ਹਾਂ।

ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਨਾ

  • ਸੀਮਾਵਾਂ ਅਤੇ ਸਵੈ-ਦੇਖਭਾਲ ਦੀ ਲੋੜ ਨੂੰ ਪਛਾਣਦੇ ਹੋਏ, ਅਸੀਂ ਆਪਣੇ ਕਮਿਊਨਿਟੀ ਦੇ ਅੰਦਰਲੇ ਲੋਕਾਂ ਨੂੰ ਪ੍ਰਮਾਣਿਕ ਤੌਰ ‘ਤੇ ਆਪਣੀ ਭਰਪੂਰ ਜ਼ਿੰਦਗੀ ਜੀਉਣ ਲਈ ਸਹਾਇਤਾ ਕਰਨ ਲਈ ਸੰਦ, ਸਰੋਤ ਅਤੇ ਗਿਆਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਆਪਣੇ ਦ੍ਰਿਸ਼ਟੀਕੋਣ ਦਾ ਵਿਸਤਾਰ ਕਰਨ ਅਤੇ ਸਾਡੀਆਂ ਕਾਰਵਾਈਆਂ ਦੀ ਅਗਵਾਈ ਕਰਨ ਵਿੱਚ ਮਦਦ ਕਰਨ ਲਈ ਮਦਰਦੀ ਅਤੇ ਕਿਰਪਾ ਨੂੰ ਉਤਸ਼ਾਹਿਤ ਕਰਦੇ ਹਾਂ। 

ਮਿਲ ਕੇ ਕੰਮ ਕਰਨਾ

  • ਇਮਾਨਦਾਰੀ ਅਤੇ ਹਿੰਮਤ ਨਾਲ, ਅਸੀਂ ਸਪਸ਼ਟ ਅਤੇ ਪਾਰਦਰਸ਼ੀ ਸੰਚਾਰ ਲਈ ਇੱਕ ਮਾਹੌਲ, ਆਪਸੀ ਵਿਸ਼ਵਾਸ ਅਤੇ ਮੁੱਲ ਦੇ ਅਧਾਰ ‘ਤੇ ਸਹਿਯੋਗੀ ਅਤੇ ਸਹਾਇਕ ਸਬੰਧਾਂ ਨੂੰ ਬਣਾਉਣ ਦਾ ਵਧਾਵਾ ਦਿੰਦੇ ਹਾਂ। ਅਸੀਂ ਇੱਕ ਪੇਸ਼ੇਵਰ ਅਤੇ ਸਮਰਪਿਤ ਟੀਮ ਹਾਂ ਜੋ ਸਾਡੀ ਸਾਰੀ ਕਮਿਊਨਿਟੀਆਂ ਦੇ ਫਾਇਦੇ ਲਈ ਸਮੂਹਿਕ ਸਹਿਯੋਗ ਵਿੱਚ ਕੰਮ ਕਰਦੀ ਹੈ।

ਸਹੀ ਕੰਮ ਕਰਨਾ

  • ਅਸੀਂ ਆਪਣੇ ਕਮਿਊਨਿਟੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ, ਸਾਡੇ ਲੋਕਾਂ & ਨਿਊ ਚੇਲਸੀ ਸੋਸਾਇਟੀ ਲਈ ਨਿਰੰਤਰ ਸੁਧਾਰ ਨੂੰ ਉਤਸ਼ਾਹਿਤ ਕਰਨ ਲਈ ਸਫਲਤਾਵਾਂ ਅਤੇ ਪ੍ਰਾਪਤੀਆਂ ਨੂੰ ਉਦਾਰਤਾ ਨਾਲ ਮਾਨਤਾ ਦਿੰਦੇ ਹੋਏ। ਸਾਡਾ ਉਦੇਸ਼ ਹਰ ਕਿਸੇ ਦੇ ਹਿੱਤ ਵਿੱਚ ਜਾਇਜ਼, ਇਕਸਾਰ, ਅਤੇ ਸੂਚਿਤ ਫੈਸਲੇ ਲੈਣਾ ਹੈ।

ਇੱਕ ਫਰਕ ਲਿਆਉਣਾ

  • ਅਸੀਂ ਹੌਲੀ-ਹੌਲੀ ਇੱਕ ਬਿਹਤਰ ਦੁਨੀਆਂ ਬਣਾਉਣ ਵਿੱਚ ਆਪਣੀ ਭੂਮਿਕਾ ਦੀ ਮਾਲਕੀ ਲੈਂਦੇ ਹਾਂ। ਅਸੀਂ ਦੂਸਰਿਆਂ ਦੀ ਸੇਵਾ ਵਿੱਚ ਕੰਮ ਕਰਵਾਉਣ ਲਈ ਇੱਕ ਦੇਖਭਾਲ ਵਾਲੇ ਢੁਕਾਅ ਦੁਆਰਾ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋਏ, ਖੁੱਲ੍ਹੇ ਦਿਮਾਗ ਵਾਲੇ ਹਾਂ ਅਤੇ ਬਦਲਣ ਲਈ ਤਿਆਰ ਹਾਂ।

ਸਾਡਾ ਇਤਿਹਾਸ

ਜਦੋਂ ਵੈਨਕੂਵਰ ਖੇਤਰ ਵਿੱਚ ਰੋਇਲ ਕੈਨੇਡੀਅਨ ਲੀਜਨ ਦੀਆਂ ਸ਼ਾਖਾਵਾਂ ਦੁਆਰਾ ਨਿਊ ਚੇਲਸੀ ਸੋਸਾਇਟੀ ਦੀ ਸਥਾਪਨਾ ਕੀਤੀ ਗਈ ਸੀ, ਤਾਂ ਅਸਲ ਇਰਾਦਾ ਸਾਬਕਾ ਸੈਨਿਕਾਂ ਨੂੰ ਕਿਫਾਇਤੀ ਰਿਹਾਇਸ਼ ਪ੍ਰਦਾਨ ਕਰਨਾ ਸੀ। ਜਿਵੇਂ ਕਿ ਅਸੀਂ ਜਿਨ੍ਹਾਂ ਕਮਿਊਨਿਟੀਆਂ ਵਿੱਚ ਕੰਮ ਕਰਦੇ ਹਾਂ ਉਨ੍ਹਾਂ ਦਾ ਵਿਕਾਸ ਹੋਇਆ ਹੈ, ਅਸੀਂ ਬਜ਼ੁਰਗਾਂ, ਅਪਾਹਜ ਲੋਕਾਂ, ਅਤੇ ਪਰਿਵਾਰਾਂ ਨੂੰ ਸ਼ਾਮਲ ਕਰਨ ਲਈ ਆਪਣੇ ਆਦੇਸ਼ ਨੂੰ ਵਿਸ਼ਾਲ ਕਰਨ ਲਈ ਉਹਨਾਂ ਦੇ ਨਾਲ ਵਿਕਾਸ ਕੀਤਾ ਹੈ। ਸਾਡੀਆਂ 20 ਕਿਫਾਇਤੀ ਰਿਹਾਇਸ਼ ਸੰਪੱਤੀਆਂ ਨਿਵਾਸੀਆਂ ਨੂੰ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਈ ਰਿਹਾਇਸ਼ ਵਿਕਲਪਾਂ ਦੀ ਪੇਸ਼ਕਸ਼ ਕਰਦੀਆਂ ਹਨ। ਇਸ ਤੋਂ ਇਲਾਵਾ, ਸਾਡੇ ਕੋਲ ਕੈਨੇਡਾ ਵਿੱਚ ਰੋਇਲ ਕੈਨੇਡੀਅਨ ਲੀਜਨ ਅਤੇ ਆਰਮੀ, ਨੇਵੀ, ਏਅਰ ਫੋਰਸ ਵੈਟਰਨਜ਼ ਦੇ ਮੈਂਬਰਾਂ, ਅਤੇ ਐਮਰਜੈਂਸੀ ਵਿੱਚ ਪਹਿਲੇ ਪ੍ਰਤੀਕਿਰਿਆ ਕਰਨ ਵਾਲੇ ਜੋ ਜ਼ਖਮੀ ਹੋਏ ਹਨ ਅਤੇ ਠੀਕ ਕਰਨ ਲਈ ਇੱਕ ਵਧੀਆ ਸਥਾਨ ਦੀ ਲੋੜ ਹੈ, ਉਹਨਾਂ ਲਈ ਵਿੰਚ ਹਾਊਸ ਵਿੱਚ ਅਸਥਾਈ ਰਿਹਾਇਸ਼ ਉਪਲਬਧ ਹੈ।

ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿਸ ਨਾਲ ਕੰਮ ਕਰਦੇ ਹਾਂ, ਸਾਡਾ ਮੁੱਖ ਟੀਚਾ ਉਹਨਾਂ ਨੂੰ ਵਾਜਬ ਦਰਾਂ ‘ਤੇ ਸੁਰੱਖਿਅਤ, ਸਾਫ਼, ਕਿਫਾਇਤੀ ਰਿਹਾਇਸ਼ ਪ੍ਰਦਾਨ ਕਰਨਾ ਹੈ। ਸਾਡੇ ਲਈ, ਦਿਲੋਂ ਨਾਲ ਰਿਹਾਇਸ਼ ਦਾ ਮਤਲਬ ਸਿਰਫ਼ ਇੱਕ ਗੈਰ-ਮੁਨਾਫ਼ਾ ਹਾਊਸਿੰਗ ਸੋਸਾਇਟੀ ਜਾਂ ਮਕਾਨ ਮਾਲਕ ਹੋਣ ਤੋਂ ਵੱਧ ਹੈ। ਇਸਦਾ ਮਤਲਬ ਹੈ ਨਿਊ ਚੇਲਸੀ ਸੋਸਾਇਟੀ ਨਿਵਾਸ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦੀ ਦੇਖਭਾਲ ਕਰਨਾ। ਇਮਾਨਦਾਰੀ, ਮਾਣ, ਅਤੇ ਦਇਆ ਮਾਰਗਦਰਸ਼ਕ ਮੁੱਲ ਹਨ ਜੋ ਹਰ ਨਿਵਾਸੀ ਲਈ ਇਸ ਵਾਅਦੇ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਕਰਦੇ ਹਨ।

ਜਿਵੇਂ ਕਿ ਅਸੀਂ ਆਪਣੇ ਖੇਤਰ ਲਈ ਅਜਿਹੇ ਭਵਿੱਖ ਦੀ ਕਲਪਨਾ ਕਰਦੇ ਹਾਂ ਜਿੱਥੇ ਹਰ ਕਿਸੇ ਕੋਲ ਕਿਫਾਇਤੀ ਰਿਹਾਇਸ਼ ਤੱਕ ਪਹੁੰਚ ਹੋਵੇ, ਅਸੀਂ ਕਮਿਊਨਿਟੀ ਬਣਾਉਣ ਅਤੇ ਉਪਲਬਧ ਕਿਫਾਇਤੀ ਰਿਹਾਇਸ਼ ਵਿਕਲਪਾਂ ਦੀ ਗਿਣਤੀ ਨੂੰ ਵਧਾਉਣ ਲਈ ਅਗਵਾਈ ਦਾ ਅਭਿਆਸ ਕਰਨਾ ਜਾਰੀ ਰੱਖਾਂਗੇ। ਅਤੇ ਸਭ ਤੋਂ ਮਹੱਤਵਪੂਰਨ, ਅਸੀਂ ਲੋਕਾਂ ਨੂੰ ਇੱਕ ਐਸੀ ਜਗ੍ਹਾ ਪ੍ਰਦਾਨ ਕਰਾਂਗੇ ਜਿਸ ਨੂੰ ਘਰ ਕਹਿ ਸਕਣਗੇ।

This site is registered on wpml.org as a development site. Switch to a production site key to remove this banner.