ਨਿਊ ਚੇਲਸੀ ਸੋਸਾਇਟੀ ਦੇ ਕੋਵਿਡ-19 ਅੱਪਡੇਟ

ਹੋਰ ਜਾਣੋ
Close Announcement Close Announcement

Text Size:

ਨਿਵਾਸੀ ਸੇਵਾਵਾਂ ਅਤੇ ਬਰਾਦਰੀ ਵਿਕਾਸ

ਸੁਰੱਖਿਅਤ ਅਤੇ ਮਹਿਫੂਜ਼ ਰਿਹਾਇਸ਼ ਨੂੰ ਯਕੀਨੀ ਬਣਾਉਣਾ

ਨਿਊ ਚੇਲਸੀ ਸੋਸਾਇਟੀ ਵਿਖੇ ਨਿਵਾਸੀ ਸੇਵਾਵਾਂ ਅਤੇ ਬਰਾਦਰੀ ਵਿਕਾਸ ਦਾ ਵਿਭਾਗ ਇਹ ਯਕੀਨੀ ਬਣਾਉਣ ਲਈ ਕੰਮ ਕਰਦਾ ਹੈ ਕਿ ਸਾਰੇ ਨਿਵਾਸੀ ਸੁਰੱਖਿਅਤ ਅਤੇ ਮਹਿਫੂਜ਼ ਘਰਾਂ ਵਿੱਚ ਰਹਿੰਦੇ ਹਨ।

ਅਸੀਂ ਇਸਨੂੰ ਇਸ ਦੁਆਰਾ ਪ੍ਰਾਪਤ ਕਰਦੇ ਹਾਂ:

A. ਨਿਵਾਸੀਆਂ ਨੂੰ ਮੁਖਤਿਆਰ ਬਣਾਉਣਾ

ਨਿਵਾਸੀਆਂ ਨੂੰ ਕਿਰਾਏਦਾਰਾਂ ਵਜੋਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਵਿੱਚ, ਅਤੇ ਉਹਨਾਂ ਨੂੰ ਖੁਸ਼ ਅਤੇ ਸਥਿਰ ਕਿਰਾਏਦਾਰੀਆਂ, ਉਹਨਾਂ ਦੇ ਘਰਾਂ ਵਿੱਚ ਸਵੈ-ਨਿਰਭਰਤਾ, ਅਤੇ ਉਹਨਾਂ ਦੇ ਗੁਆਂਢੀਆਂ ਨਾਲ ਇੱਕ ਆਪਸੀ ਸਤਿਕਾਰ ਵਾਲੇ ਅਤੇ ਸਹਿਯੋਗੀ ਸਬੰਧਾਂ ਨੂੰ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਸੇਵਾਵਾਂ ਦਾ ਪਤਾ ਲਗਾਉਣਾ ਅਤੇ ਉਹਨਾਂ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨਾ।

B. ਸਟਾਫ਼ ਨੂੰ ਮੁਖਤਿਆਰ ਬਣਾਉਣਾ

ਸਟਾਫ਼ ਨੂੰ ਸਿਖਲਾਈ, ਸਿੱਖਿਆ ਅਤੇ ਸਹਾਇਤਾ ਪ੍ਰਦਾਨ ਕਰਨਾ ਅਤੇ ਵਿਵਾਦਾਂ, ਚਿੰਤਾਵਾਂ, ਅਤੇ/ਜਾਂ ਚੁਣੌਤੀਪੂਰਨ ਮੁੱਦਿਆਂ ਨੂੰ ਹੱਲ ਕਰਨ ਵਿੱਚ ਨਿਵਾਸੀਆਂ ਨਾਲ ਗੱਲਬਾਤ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਨਾ।

C. ਇੱਕ ਵਿਆਪਕ ਕਿਰਾਏਦਾਰ ਪਲੇਸਮੈਂਟ ਪ੍ਰਕਿਰਿਆ ਦਾ ਸਮਰਥਨ ਕਰਨਾ

ਨਵੇਂ ਨਿਵਾਸੀਆਂ ਦੀ ਚੋਣ ਕਰਨਾ ਅਤੇ ਸੁਆਗਤ ਕਰਨਾ, ਅਤੇ ਹਰੇਕ ਕਿਰਾਏਦਾਰੀ ਦੇ ਨਾਲ ਇੱਕ ਸਕਾਰਾਤਮਕ ਸ਼ੁਰੂਆਤ ਨੂੰ ਯਕੀਨੀ ਬਣਾਉਣ ਲਈ ਓਪਰੇਸ਼ਨਜ਼ ਵਿਭਾਗ ਦੇ ਸਟਾਫ਼ ਨਾਲ ਕੰਮ ਕਰਨਾ।

D. ਕਿਰਾਏਦਾਰੀ ਦੀ ਸਮਾਪਤੀ ਦੀ ਨਿਗਰਾਨੀ ਕਰਨਾ

ਕਿਸੇ ਵੀ ਨਿਵਾਸੀ ਕਿਰਾਏਦਾਰੀ ਦੀ ਸੁਣਵਾਈ ਵਿੱਚ ਅਗਵਾਈ ਕਰਨਾ, ਅਤੇ/ਜਾਂ ਨਿਵਾਸੀਆਂ ਨੂੰ ਉਹਨਾਂ ਦੀਆਂ ਲੋੜਾਂ ਲਈ ਵਧੇਰੇ ਉਚਿਤ ਘਰ ਵਿੱਚ ਤਬਦੀਲ ਕਰਨ ਵਿੱਚ ਸਹਾਇਤਾ ਕਰਨਾ ਜਦੋਂ ਉਹਨਾਂ ਦਾ ਘਰ ਬਦਲਣ ਦਾ ਸਮਾਂ ਆਉਂਦਾ ਹੈ।

E. ਸਹਿਯੋਗੀ ਭਾਈਵਾਲੀ ਨੂੰ ਅੱਗੇ ਵਧਾਉਣਾ

ਨਿਵਾਸੀਆਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਲਈ, ਨਿਵਾਸੀਆਂ ਲਈ ਸੇਵਾਵਾਂ ਦਾ ਵਿਸਤਾਰ ਕਰਨ ਲਈ, ਅਤੇ ਮੁੱਦਿਆਂ ਨੂੰ ਸੁਲਝਾਉਣ ਵਿੱਚ ਮਦਦ ਲਈ ਸਹਿਯੋਗੀ ਤੌਰ ‘ਤੇ ਕੰਮ ਕਰਨ ਦੇ ਯੋਗ ਹੋਣ ਲਈ ਸਬੰਧਤ ਏਜੰਸੀਆਂ ਵਿਚਕਾਰ ਸੰਚਾਰ ਨੂੰ ਵਧਾਉਣ ਲਈ ਬਰਾਦਰੀ ਵਿੱਚ ਭਾਈਵਾਲੀ ਕਰਨੀ।

F. ਨਿਵਾਸੀ ਦੀਆਂ ਲੋੜਾਂ ਬਾਰੇ ਖੋਜ ਕਰਨਾ

ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਸਫਲ ਕਿਰਾਏਦਾਰੀ ਦਾ ਸਮਰਥਨ ਕਰਨ ਲਈ ਵੱਖ-ਵੱਖ ਨਿਵਾਸੀ ਦੀਆਂ ਆਬਾਦੀਆਂ ਦੀਆਂ ਖਾਸ ਲੋੜਾਂ ਅਤੇ ਜ਼ਰੂਰਤਾਂ ਵਿੱਚ ਨਿਰੰਤਰ ਖੋਜ ਦਾ ਸੰਚਾਲਨ ਕਰਨਾ।

G. ਸਮਰਥਨ ਸੇਵਾਵਾਂ ਲਈ ਵਿੱਤ-ਪੋਸ਼ਣ ਦੀ ਮੰਗ ਕਰਨਾ

ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਸਫਲ ਕਿਰਾਏਦਾਰੀ ਦਾ ਸਮਰਥਨ ਕਰਨ ਲਈ ਵੱਖ-ਵੱਖ ਨਿਵਾਸੀ ਦੀਆਂ ਆਬਾਦੀਆਂ ਦੀਆਂ ਖਾਸ ਲੋੜਾਂ ਅਤੇ ਜ਼ਰੂਰਤਾਂ ਵਿੱਚ ਨਿਰੰਤਰ ਖੋਜ ਦਾ ਸੰਚਾਲਨ ਕਰਨਾ।

ਅਸੀਂ ਇੱਥੇ ਤੁਹਾਡੀ ਮਦਦ ਕਰਨ ਲਈ ਹਾਂ!

ਇੱਥੇ ਕੁਝ ਤਰੀਕੇ ਹਨ ਜਿਹਨਾਂ ਦੁਆਰਾ ਨਿਊ ਚੇਲਸੀ ਸੋਸਾਇਟੀ ਵਿੱਚ ਤੁਹਾਡੀ ਕਿਰਾਏਦਾਰੀ ਦੌਰਾਨ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।

  • ਅਸੀਂ ਇੱਕ ਨਵੇਂ ਨਿਵਾਸੀ ਬਣਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਦਾਖਲੇ ਦੇ ਫਾਰਮਾਂ ਦਾ ਪ੍ਰਬੰਧ ਕਰਦੇ ਹਾਂ
  • ਅਸੀਂ ਨਿਵਾਸੀਆਂ ਨੂੰ ਇੱਕ ਕਿਰਾਏਦਾਰ ਹੈਂਡਬੁੱਕ ਅਤੇ ਸੁਆਗਤ ਪੈਕੇਜ ਪ੍ਰਦਾਨ ਕਰਦੇ ਹਾਂ
  • ਅਸੀਂ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਆਯੋਜਨ, ਅਤੇ ਸਵੈਸੇਵੀ ਮੌਕਿਆਂ ਦੀ ਪੇਸ਼ਕਸ਼ ਕਰਦੇ ਹਾਂ
  • ਅਸੀਂ ਰੱਖ-ਰਖਾਅ ਅਤੇ ਮੁਰੰਮਤ ਦੀਆਂ ਬੇਨਤੀਆਂ ਦੇ ਜਵਾਬ ਵਿੱਚ ਓਪਰੇਸ਼ਨਜ਼ ਦੇ ਨਾਲ ਮਿਲ ਕੇ ਕੰਮ ਕਰਦੇ ਹਾਂ
  • ਅਸੀਂ ਨਿਵਾਸੀਆਂ ਲਈ ਵਿੱਦਿਅਕ ਵਰਕਸ਼ਾਪਾਂ ਦੀ ਪੇਸ਼ਕਸ਼ ਕਰਦੇ ਹਾਂ
  • ਅਸੀਂ ਨਿਵਾਸੀਆਂ ਵਿਚਕਾਰ ਝਗੜਿਆਂ ਨੂੰ ਸੁਲਝਾਉਣ ਵਿੱਚ ਸਹਾਇਤਾ ਕਰਦੇ ਹਾਂ, ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕਰਨ ਵਿੱਚ ਨਿਵਾਸੀਆਂ ਦੀ ਮਦਦ ਕਰਦੇ ਹਾਂ

ਸਹਾਇਤਾ ਦੀ ਲੋੜ ਹੈ?

ਕੀ ਤੁਹਾਨੂੰ ਨਿਵਾਸੀ ਸੇਵਾਵਾਂ ਅਤੇ ਬਰਾਦਰੀ ਵਿਕਾਸ ਲਈ ਸਹਾਇਤਾ ਫਾਰਮ ਦੀ ਲੋੜ ਹੈ? ਸਾਡੇ ਨਾਲ ਸੰਪਰਕ ਕਰੋ:

admin@newchelsea.ca

This site is registered on wpml.org as a development site. Switch to a production site key to remove this banner.